
ਬਰਨਾਲਾ (ਦ ਸਟੈਲਰ ਨਿਊਜ਼)। ਬਰਨਾਲਾ ਤੋਂ ਕਤਲਕਾਂਡ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਪਿੰਡ ਕਾਹਨੇਕੇ ਵਿਖੇ ਨਿਹੰਗ ਸਿੰਘ ਦਾ ਅਣਪਛਾਤੇ ਹਮਲਾਵਰਾਂ ਵਿੱਚੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੇਹਰਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਨਿਹੰਗ ਸਿੰਘ ਪਿਛਲੇ 25 ਸਾਲਾਂ ਤੋਂ ਘਰ ਵਿੱਚ ਇੱਕਲਾ ਰਹਿ ਰਿਹਾ ਸੀ। ਅਣਪਛਾਤੇ ਲੋਕਾਂ ਨੇ ਮੂੰਹ ਅਤੇ ਗਰਦਨ ਤੇ ਵਾਰ ਕਰ ਕੀਤਾ ਗਿਆ।

ਜਦੋਂ ਪਿੰਡ ਵਾਸੀਆਂ ਨੇ ਨਿਹੰਗ ਸਿੰਘ ਦੀ ਖੂਨ ਨਾਲ ਲੱਥਪੱਥ ਲਾਸ਼ ਵੇਖੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਚਿਹਰੇ ਅਤੇ ਗਰਦਨ ਤੇ ਕਈ ਵਾਰ ਚਾਕੂ ਮਾਰੇ ਗਏ ਸਨ। ਪੁਲਿਸ ਨੇ ਮੌਕੇ ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ। ਫੋਰੈਂਸਿਕ ਟੀਮ ਵੀ ਮੌਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ।












