Tuesday, October 20, 2026
Home Latest ਤੇਜ਼ ਰਫਤਾਰ ਪਿਕਅੱਪ ਨੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਮੌਤ

ਤੇਜ਼ ਰਫਤਾਰ ਪਿਕਅੱਪ ਨੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਮੌਤ

ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਵਿੱਚ ਸੜਕ ਹਾਦਸੇ ਦੌਰਾਨ ਮਹਿਲਾ ਕਾਂਸਟੇਬਲ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਰਮਨਦੀਪ ਕੌਰ ਵਜੋਂ ਹੋਈ ਹੈ। ਰਮਨ ਰਾਮਪੁਰਾ ਫੂਲ ਥਾਣੇ ਵਿੱਚ ਮਹਿਲਾ ਕਾਂਸਟੇਬਲ ਵਜੋਂ ਤੈਨਾਤ ਸੀ।  ਜਾਣਕਾਰੀ ਮੁਤਾਬਕ ਮਹਿਲਾ ਕਾਂਸਟੇਬਲ ਸਵੇਰੇ 5 ਵਜੇ ਆਪਣੇ ਘਰ ਤੋਂ ਰਾਮਪੁਰਾ ਫੂਲ ਥਾਣੇ ਵਿੱਚ ਡਿਊਟੀ ਤੇ ਜਾ ਰਹੀ ਸੀ ਤੇ ਇਸ ਦੌਰਾਨ ਇਕ ਪਿਕਅੱਪ ਨੇ ਉਸਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ।

Advertisements

ਟੱਕਰ ਇੰਨੀ ਕੁ ਭਿਆਨਕ ਸੀ ਕਿ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿਕਅੱਪ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here