Tuesday, October 20, 2026
Home Latest ਆਦਰਸ਼ ਸਕੂਲ ਦੇ 6ਵੀਂ ਜਮਾਤ ਦਾ ਵਿਦਿਆਰਥੀ ਲਾਪਤਾ, ਭਾਲ ਜਾਰੀ

ਆਦਰਸ਼ ਸਕੂਲ ਦੇ 6ਵੀਂ ਜਮਾਤ ਦਾ ਵਿਦਿਆਰਥੀ ਲਾਪਤਾ, ਭਾਲ ਜਾਰੀ

ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਦੇ ਆਦਰਸ਼ ਸਕੂਲ ਦੇ 6ਵੀਂ ਜਮਾਤ ਦੇ ਵਿਦਿਆਰਥੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਪਹਿਚਾਣ ਵੰਸ਼ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਦਿੰਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਬੀਤੇ ਦਿਨ ਆਟੋ ਚਾਲਕ ਵੰਸ਼ ਨੂੰ ਘਰ ਤੋਂ ਸਕੂਲ ਲੈ ਗਿਆ ਸੀ ਪਰ ਉਸਨੇ ਉਸਨੂੰ ਸਕੂਲ ਦੇ ਗੇਟ ਬਾਹਰ ਛੱਡ ਦਿੱਤਾ ਤੇ ਉਹ ਉੱਥੋਂ ਚੱਲ ਗਿਆ ਤੇ ਜਦੋਂ ਡਰਾਈਵਰ ਛੁੱਟੀ ਦੇ ਸਮੇਂ ਬੱਚਿਆਂ ਨੂੰ ਲੈਣ ਸਕੂਲ ਗਿਆ ਤਾਂ ਉਸਨੂੰ ਪਤਾ ਲੱਗਾ ਕਿ ਵੰਸ਼ ਲਾਪਤਾ ਹੈ। ਜਿਸ ਤੋਂ ਬਾਅਦ ਉਸਨੇ ਇਸਦੀ ਸੂਚਨਾ ਪਰਿਵਾਰਕ ਮੈਬਰਾਂ ਨੂੰ ਦਿੱਤੀ ਪਰਿਵਾਰਕ ਮੈਬਰਾਂ ਨੇ ਮੌਕੇ ਤੇ ਪਹੁੰਚ ਕੇ ਪੁਲਿਸ ਨੂੰ ਸੂਚਿਤ ਕੀਤਾ।

Advertisements

ਫਿਲਹਾਲ ਪੁਲਿਸ ਵੱਲੋਂ ਸਕੂਲ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਸਕੂਲ ਸਟਾਫ ਦਾ ਕਹਿਣਾ ਹੈ ਕਿ ਵੰਸ਼ ਸਕੂਲ ਆਇਆ ਹੀ ਨਹੀਂ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਬੱਚੇ ਦੀ ਭਾਲ ਜਾਰੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੰਸ਼ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਪਰਿਵਾਰ ਨੇ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਵੰਸ਼ ਦੀ ਭਾਲ ਵਿੱਚ ਮੱਦਦ ਕਰਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here