Tuesday, October 20, 2026
Home Chandigarh ਸਾਬਕਾ ਮੰਤਰੀ ਗਿਲਜੀਆਂ ਬੇਦੋਸ਼ ਕਰਾਰ

ਸਾਬਕਾ ਮੰਤਰੀ ਗਿਲਜੀਆਂ ਬੇਦੋਸ਼ ਕਰਾਰ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਜੰਗਲਾਤ ਵਿਭਾਗ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਵਲੋਂ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਸਮੇਤ ਉਸ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਅਤੇ ਹੋਰਨਾਂ ਖਿਲਾਫ ਦਰਜ ਮਾਮਲੇ ਵਿੱਚ ਵਿਜੀਲੈਂਸ ਵਲੋਂ ਸਾਬਕਾ ਮੰਤਰੀ ਦਲਜੀਤ ਸਿੰਘ ਗਿਲਜੀਆਂ ਨੂੰ ਬੇਦੋਸ਼ਾਂ ਕਰਾਰ ਦਿੰਦਿਆ ਅਦਾਲਤ ਵਿੱਚ ਇਸ ਸਬੰਧੀ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਸ਼ੁਰੁਆਤੀ ਜਾਂਚ ਵਿੱਚ ਸੰਗਤ ਸਿੰਘ ਗਿਲਜੀਆਂ ਦੀ ਸਿੱਧੇ ਤੌਰ ‘ਤੇ ਕਿਸੇ ਵੀ ਤਰਾਂ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ।

Advertisements

ਇਸ ਮਾਮਲੇ ‘ਚ ਜਦੋਂ ਸਾਬਕਾ ਮੰਤਰੀ ਗਿਲਜੀਆਂ ਵਲੋਂ ਆਪਣੇ ਖਿਲਾਫ ਦਰਜ ਕੀਤੀ ਗਈ ਐਫ.ਆਈ.ਆਰ ਨੂੰ  ਖਾਰਜ ਕਰਨ ਲਈ ਹਾਈਕੋਰਟ ਦਾ ਦਰਵਾਜਾ ਖੜਕਾਇਆ ਗਿਆ ਤਾਂ ਵਿਜੀਲੈਂਸ ਅਤੇ ਸਰਕਾਰੀ ਵਕੀਲ ਵਲੋਂ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਸਾਬਕਾ ਮੰਤਰੀ ਗਿਲਜੀਆਂ ਨੂੰ  ਬੇਦੋਸ਼ਾ ਕਰਾਰ ਦੇ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਸਾਬਕਾ ਮੰਤਰੀ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਅਤੇ ਹੋਰਨਾਂ ਖਿਲਾਫ ਪਹਿਲਾਂ ਹੀ ਅਦਾਲਤ ‘ਚ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ ਅਤੇ ਮੋਹਾਲੀ ਵਿਚਲੀ ਅਦਾਲਤ ‘ਚ ਇਸ ਸਮੇਂ ਉਕਤ ਕੇਸ ਵਿਚਾਰ ਅਧੀਨ ਹੈ।

ਉਧਰ, ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਵਿਜੀਲੈਂਸ ਨੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ  ਮੁਢਲੀ ਜਾਂਚ ‘ਚ ਬੇਦੋਸ਼ਾ ਕਰਾਰ ਦਿੰਦਿਆਂ ਖਾਨਾ ਨੰਬਰ 2 ‘ਚ ਰੱਖਿਆ ਹੈ ਪ੍ਰੰਤੂ ਚਲਦੇ ਕੇਸ ‘ਚ ਜੇਕਰ ਕਿਸੇ ਵੀ ਤਰਾਂ ਦਾ ਕੋਈ ਵੀ ਸਬੂਤ ਸਾਬਕਾ ਮੰਤਰੀ ਗਿਲਜੀਆਂ ਖਿਲਾਫ ਅਦਾਲਤ ਦੇ ਸਾਹਮਣੇ ਆਉਂਦਾ ਹੈ ਤਾਂ ਅਦਾਲਤ ਸੰਗਤ ਸਿੰਘ ਗਿਲਜੀਆਂ ਨੂੰ  ਬਤੌਰ ਮੁਲਜਮ ਮੁੜ ਅਦਾਲਤ ‘ਚ ਤਲਬ ਕਰ ਸਕਦੀ ਹੈ।

LEAVE A REPLY

Please enter your comment!
Please enter your name here