
ਬੰਗਾਲ (ਦ ਸਟੈਲਰ ਨਿਊਜ)। ਬੰਗਾਲ ਵਿਧਾਨ ਸਭਾ ਚੋਣਾ ਦੇ ਪਹਿਲੇ ਪੜਾਅ ਵਿੱਚ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ। ਬੰਗਾਲ ਵਿੱਚ ਰਿਕਾਰਡ 91.78 ਫੀਸਦੀ ਵੋਟਿੰਗ ਦਰਜ ਕੀਤੀ ਗਈ ਜੋ ਕਿ ਪਿਛਲੀਆ ਚੋਣਾ ਦੇ ਮੁਕਾਬਲੇ ਬਹੁਤ ਘਟ ਹੈ। ਇਸੇ ਤਰ੍ਹਾਂ ਤਾਮਿਲਨਾਡੂ ਵਿੱਚ ਵੀ 84.35 ਫੀਸਦੀ ਰਿਕਾਰਡ ਵੋਟਿੰਗ ਹੋਈ। ਬੰਗਾਲ ਵਿੱਚ ਅੱਲਗ-ਅੱਲਗ ਜ਼ਿਲ੍ਹਿਆਂ ਵਿੱਚ ਵੋਟਰਾਂ ਦੀਆ ਲੰਬੀਆ ਕਤਾਰਾਂ ਲੱਗੀਆ। ਬਿਹਾਰ ਵਿੱਚ 92 ਫੀਸਦੀ, ਉੱਤਰ ਦਿਨਾਜਪੁਰ ਵਿੱਚ 90 ਫੀਸਦੀ ਤੇ ਦੱਖਣੀ ਦਿਨਾਜਪੁਰ ਵਿੱਚ ਸਭ ਤੋ ਜਿਆਦਾ 93 ਫੀਸਦੀ ਤੋਂ ਵੱਧ ਵੋਟਿੰਗ ਹੋਈ।

ਵੋਟਿੰਗ ਦੇ ਨਾਲ-ਨਾਲ ਬੰਗਾਲ ਵਿੱਚ ਕਈ ਥਾਵਾਂ ਤੇ ਹਿੰਸਕ ਘਟਨਾਵਾਂ ਵੀ ਦੇਖਣ ਨੂੰ ਮਿਲੀਆ ਹਨ। ਬੀਰਭੂਮ ਦੇ ਖੈਰਾਸ਼ੋਲ ਇਲਾਕੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਨਾਲ ਕੁੱਟਮਾਰ ਤੇ ਵਾਹਨਾਂ ਦੀਆ ਭੰਨ ਤੋੜ ਦੀਆ ਖਬਰਾਂ ਸਾਹਮਣੇ ਆਈਆਂ ਹਨ। ਸਥਾਨਕ ਲੋਂਕਾ ਨੇ ਅਰੋਪ ਲਗਾਇਆ ਕਿ EVM ਵਿੱਚ TMC ਦਾ ਬਟਨ ਦਬਾਉਣ ਤੇ ਵੋਟ ਭਾਜਪਾ ਨੂੰ ਜਾ ਰਹੀ ਸੀ, ਜਿਸ ਕਰਕੇ ਬਥਾਂ ਤੇ ਪ੍ਰਦਰਸ਼ਨ ਹੋਏ ਤੇ ਵੋਟਿੰਗ ਵੀ ਰੋਕਣੀ ਪਈ।
ਬੰਪਰ ਵੋਟਿੰਗ ਤੋ ਬਾਅਦ PM ਮੋਦੀ ਨੇ ਭਾਜਵਾ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ, ਜਦਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁੜ TMC ਦੀ ਸਰਕਾਰ ਬਣਨ ਦਾ ਵਿਸ਼ਵਾਸ਼ ਜਤਾਇਆ। ਬੰਗਾਲ ਵਿੱਚ ਦੂਜੇ ਪੜਾਅ ਦਾ ਵੋਟਿੰਗ 29 ਅਪ੍ਰੈਲ ਨੂੰ ਹੋਵੇਗੀ, ਵੋਟਾਂ ਦੀ ਗਿਣਤੀ 4 ਮਈ ਨੂੰ ਕੀਤੀ ਜਾਵੇਗੀ।












