
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾ. ਭੀਮ ਰਾਓ ਅੰਬੇਦਕਰ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦਾ 135ਵਾਂ ਜਨਮ ਦਿਵਸ 3 ਮਈ, ਦਿਨ ਐਤਵਾਰ ਨੂੰ ਪਿੰਡ ਡੱਫਰ (ਗੜਦੀਵਾਲਾ ਦੇ ਨੇੜੇ) ਵਿਖੇ ਮਨਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 10 ਤੋਂ 1 ਵਜੇ ਤੱਕ ਚਲੇਗਾ।

ਇਸ ਮੌਕੇ ਤੇ ਉਨ੍ਹਾਂ ਦੇ ਜੀਵਨ ਤੇ ਨਾਟਕ ਮੰਡਲੀ ‘ਸਮਤਾਂ ਕਲਾਂ ਮੰਚ ਤਾਜਪੁਰ’ ਵੱਲੋਂ ਨਾਟਕ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਤੋ ਸਮਾਗਮ ਨੂੰ ਚਾਰ-ਚੰਨ ਲਗਾਉਣ ਲਈ ਗਾਇਕ ਮਲਕੀਤ ਬੁੱਲਾ ਵੀ ਪਹੁੰਚਣਗੇ। ਸੁਸਾਇਟੀ ਦੇ ਅਹੁਦੇਦਾਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਪਹੁੰਚ ਕੇ ਸਮਾਗਮ ਦਾ ਹਿੱਸਾ ਬਣਨ।











