Monday, November 2, 2026
Home Hoshiarpur ਸਵਾਇਨ ਫਲੂ ਤੋਂ ਡਰਨ ਦੀ ਨਹੀਂ, ਬਲਕਿ ਇਸ ਬਾਰੇ ਜਾਗਰੂਕ ਹੋਣ ਦੀ...

ਸਵਾਇਨ ਫਲੂ ਤੋਂ ਡਰਨ ਦੀ ਨਹੀਂ, ਬਲਕਿ ਇਸ ਬਾਰੇ ਜਾਗਰੂਕ ਹੋਣ ਦੀ ਲੋੜ : ਡਾ. ਪਵਨ ਕੁਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਪੰਜਾਬ ਵਿੱਚ ਸਵਾਇਨ ਫਲੂ ਨੇ ਭਾਵੇ ਦਸਤਕ ਦੇ ਦਿੱਤੀ ਹੈ,  ਪਰ ਇਸ ਤੋ ਡਰਨ ਦੀ ਕੋਈ ਲੋੜ ਨਹੀ,  ਬਲਕਿ ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ,  ਕਿਉਕਿ ਜਾਗਰੂਕਤਾਂ ਹੀ ਸਵਾਇਨ ਫਲੂ ਦਾ ਇਲਾਜ ਹੈ । ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ  ਸਮੂਹ ਲੋਕਾਂ ਦੀ ਜਾਗਰੂਕਤਾ ਲਈ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਦੱਸਿਆ  ਕਿ ਜੇਕਰ ਕਿਸੇ ਵਿਆਕਤੀ ਨੂੰ ਖਾਸੀ,  ਜੁਕਾਮ , ਉਲਟੀਆਂ,  ਬੁਖਾਰ ਅਤੇ ਸਾਹ ਆਉਣ ਵਿੱਚ ਤਕਲੀਫ ਵਰਗੇ ਲੱਛਣ ਨਜਰ ਆਉਣ ਤਾਂ,  ਉਹ ਜਲਦੀ ਤੋ ਜਲਦੀ ਆਪਣੇ ਨਜਦੀਕ ਦੀ  ਸਰਕਾਰੀ ਸਿਹਤ ਸੰਸਥਾਂ ਨਾਲ ਸਪੰਰਕ ਕਰਨ ।

Advertisements

ਸਵਾਇਨ ਫਲੂ ਤੋਂ ਬਚਣ ਲਈ ਸਾਨੂੰ ਆਪਣੇ ਹੱਥ ਸਾਬਣ ਅਤੇ ਪਾਣੀਂ ਨਾਲ ਚੰਗੀ ਤਰਾਂ ਸਾਫ ਕਰਨ ਤੋ ਬਆਦ ਹੀ ਆਪਣੇ ਨੱਕ ਮੂੰਹ ਅਤੇ ਅੱਖਾਂ ਨੂੰ ਛੂਹਣਾ ਚਹੀਦਾ ਹੈ । ਖੰਘ,  ਵਗਦੇ ਨੱਕ,  ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਆਕਤੀ ਤੋ ਇਕ ਮੀਟਰ ਦੂਰੀ ਬਣਾ ਕੇ ਰੱਖਣੀ ਚਹੀਦੀ ਹੈ । ਭੀੜ ਵਰਗੀਆਂ ਥਾਵਾਂ ਜਿਵੇ ਬੱਸ ਸਟੈਡ,  ਕਾਲਜ, ਆਦਿ ਤੋ ਗੁਰੇਜ ਕਰਨਾ ਚਾਹੀਦਾ ਹੈ ਇਸ ਤੋ ਇਲਾਵਾਂ ਪੋਸਿਟਕ ਖੁਰਾਕ, ਵੱਧ ਤੋ ਵੱਧ ਪਾਣੀ ਪੀਓ, ਪੂਰੀ ਨੀਦ ਲਾਓ  ਅਤੇ ਚੁਸਤ ਅਤੇ ਤਨਾਬ ਮੁੱਕਤ ਰੱਹੋ , ਚਹੀਦਾ ਹੈ। ਸਵਾਇਨ ਫਲੂਓ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡਾ ਸ਼ਲੇਸ਼ ਕੁਮਾਰ ਐਪੀਡੀਮੋਲੋਜਿਸਟ  ਉਹਨਾਂ ਦੱਸਿਆ ਕਿ ਸਵਾਇਨ ਫਲੂ ਐਚ-1, ਐਨ-1 ਨਾਂ ਦੇ ਵਾਇਰਸ ਤੋ ਹੁੰਦਾਂ ਹੈ ਜੋ ਕਿ ਸਾਹ ਰਾਹੀ ਇਕ ਮਨੁੱਖ ਦੂਜੇ ਮਨੱਖ  ਤੱਕ ਫੈਲਦਾਂ ਹੈ ।

ਇਹ ਵਾਇਰਸ ਖਾਸੀ ਜਾ ਨਜਲੇ ਵਾਲੇ ਮਰੀਜਾਂ ਦੇ ਖੱਘਣ ਜਾਂ ਨਜਲੇ ਦੇ ਤਰਲ ਕਣਾਂ ਦਾ ਹਵਾ ਨਾਲ ਮਿਲ  ਕੇ ਇਕ ਤੰਦਰੁਸਤ ਵਿਆਕਤੀ ਤੱਕ ਪਹੁਚਦਾ ਹੈ । ਇਸ ਤੋ ਬਚਣ ਲਈ ਸਾਨੂੰ ਖੰਘਣ ਜਾਂ ਛਿੱਕਣ ਸਮੇ  ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਕੇ ਰੱਖਣਾ ਚਹੀਦਾ ਹੈ  । ਸਵਾਇਨ ਫਲੂ ਮਰੀਜਾਂ ਨਾਲ ਹੱਥ ਨਾ ਮਿਲਾਉ ਨਾ ਹੀ ਗੱਲੇ ਮਿਲੋ ।  ਸਵਾਇਨ ਫਲੂ ਦੀ ਰੋਕ ਥਾਮ ਲਈ ਸਿਹਤ ਵਿਭਾਗ ਪੂਰੀ ਤਰਾਂ ਨਾਲ ਚੋਕਸ ਹੈ ਅਤੇ ਇਸ ਬਿਮਾਰੀ ਦੇ ਸ਼ੱਕੀ ਮਰੀਜਾਂ ਦੇ ਲਈ ਸਿਵਲ ਹਸਪਤਾਲ ਵਿਖੇ ਵੱਖਰਾਂ ਵਾਰਡ ਬਣਾਇਆ ਗਿਆ ਹੈ । ਸਵਾਇਨ ਫਲੂ ਦੇ ਟੈਸਟ ਅਤੇ ਦਵਾਈਆਂ ਰਾਜ ਦੇ ਸਾਰੇ ਸਰਕਾਰੀ ਜਿਲਾਂ ਹਸਪਤਾਲਾਂ ਸਬ ਡਿਵੀਜਨ ਹਸਪਤਾਲਾਂ ਵਿਖੇ ਮੁੱਫਤ ਉਬਲੱਭਧ ਹਨ ।

LEAVE A REPLY

Please enter your comment!
Please enter your name here