
ਮਾਹਿਲਪੁਰ (ਦ ਸਟੈਲਰ ਨਿਊਜ਼)। ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਦੇ ਨਾਮ ਤੇ ਯੂਥ ਸਪੋਰਟਸ ਕਲੱਬ ਕਹਾਰਪੁਰ ਵਲੋਂ ਕਲੱਬ ਮੈਂਬਰਾਂ, ਸਮੂਹ ਨਗਰ ਨਿਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੈਵਨ ਏ ਸਾਈਡ ਫੁੱਟਬਾਲ ਟੂਰਨਾਂਮੈਂਟ ਸ਼ੁਰੂ ਕਰਵਾਇਆ ਗਿਆ। ਜਿਸ ਦਾ ਉਦਘਾਟਨ ਸਰਪੰਚ ਗਿਆਨ ਚੰਦ ਵਲੋਂ ਕੀਤਾ ਗਿਆ। ਉਦਘਾਟਨੀ ਮੈਚ ਹਵੇਲੀ ਤੇ ਮਹਿਮਦੋਵਾਲ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਹਵੇਲੀ ਨੇ ਮਹਿਮਦੋਵਾਲ ਨੂੰ ਪਨੈਲਟੀ ਕਿੱਕ ਰਾਹੀਂ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। ਇਸ ਸਬੰਧੀ ਕਲੱਬ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਂਮੈਂਟ ਵਿੱਚ ਇਲਾਕੇ ਦੀਆਂ 24 ਟੀਮਾਂ ਭਾਗ ਲੈ ਰਹੀਆਂ ਹਨ।

ਇਸ ਮੌਕੇ ਗਿਆਨ ਚੰਦ ਸਰਪੰਚ, ਸਰਬਜੀਤ ਸਿੰਘ, ਗੁਰਮੀਤ ਸਿੰਘ, ਮਨਜਿੰਦਰ ਸਿੰਘ ਪੰਚ, ਮਾਸਟਰ ਕਿਸ਼ਨ ਸਿੰਘ, ਮਾਸਟਰ ਜਸਵੀਰ ਸਿੰਘ, ਮਾਸਟਰ ਰਣਜੀਤ ਸਿੰਘ, ਅੰਮ੍ਰਿਤ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਸੂਬੇਦਾਰ ਪ੍ਰਮਾਤਮਾ ਸਿੰਘ, ਪਲਵਿੰਦਰ ਸਿੰਘ, ਕੁਸ਼ ਸ਼ਰਮਾ, ਗੁਰਦਿਆਲ ਸਿੰਘ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਹਾਜਰ ਸਨ।












