
ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀ ਨੂੰ ਸੈਕੜੇ ਕਿਸਾਨਾਂ ਮਜ਼ਦੂਰਾਂ ਨੇ ਆਪਣੇ-ਆਪਣੇ ਆਹੁਦੇਆ ਤੋਂ ਅਸਤੀਫਾ ਦੇ ਦਿੱਤਾ। ਇਸ ਮੌਕੇ ਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਸੇਖੋਂ, ਰਮਨਦੀਪ ਸਿੰਘ ਪੰਡੋਰੀ ਪੰਡਿਤ ਭਾਗੀਆਂ, ਸੰਦੀਪ ਸਿੰਘ ਨੇ ਨੰਗਲ ਈਸ਼ਰ, ਕਰਮਜੀਤ ਸਿੰਘ ਨੰਗਲ ਈਸ਼ਰ, ਬੀਬੀ ਹਰਬੰਸ ਕੌਰ, ਰਣਜੀਤ ਕੌਰ, ਜਸਵੀਰ ਕੌਰ, ਗੀਤਾ ਰਾਣੀ, ਦੀਪਕ ਸਰਾਈ, ਪਰਮਜੀਤ ਕੌਰ, ਕੁਲਵਿੰਦਰ ਕੌਰ, ਪ੍ਰਵੀਨ ਕੁਮਾਰੀ, ਅਮਨਦੀਪ ਕੌਰ, ਜਸਪ੍ਰੀਤ ਕੌਰ, ਗੁਰਮੀਤ ਕੌਰ, ਇੰਦਰਜੀਤ ਕੌਰ ਸੁੱਖੀ, ਸਨਦੀਪ ਕੌਰ, ਨੀਲਮ ਰਾਣੀ, ਦਰਸ਼ਨਾ ਰਾਣੀ, ਸੁਰੇਸ਼ ਕੁਮਾਰੀ, ਬਲਵਿੰਦਰ ਕੌਰ, ਕਿਸਨਾ ਰਾਣੀ, ਰਿੰਪੀ ਨੇ ਕਿਹਾ ਕਿ ਪਿਛਲੇ 13-14 ਮਹੀਨਿਆ ਤੋਂ ਸੂਬੇ ਦੇ ਹਰ ਇੱਕ ਫੈਸਲੇ ਨੂੰ ਪ੍ਰਵਾਨ ਕਰਕੇ ਆਪਣੀ ਪੂਰੀ ਤੰਨ ਦੇਹੀ ਨਾਲ ਸੇਵਾ ਕੀਤੀ।

ਅੱਜ ਜੋਨ ਬੁੱਲ੍ਹੋਵਾਲ ਅਤੇ ਜੋਨ ਗੜਦੀਵਾਲਾ ਦੇ ਆਗੂਆਂ ਨੇ ਸਰਬ ਸੰਮਤੀ ਨਾਲ ਆਪਣੇ-ਆਪਣੇ ਅਹੁਦੇਆ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਤੋਂ ਸਾਡਾ ਜਥੇਬੰਦੀ ਨਾਲ ਕੋਈ ਲੈਣ ਦੇਣ ਨਹੀਂ। ਜਲਦੀ ਹੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਜਾਵੇਗਾ।












