Tuesday, October 20, 2026
Home Latest ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੀਨਾਨਗਰ ਤੋਂ ਘਰੋਟਾ ਮਾਰਗ ਦਾ ਪਹੁੰਚ ਕੇ...

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੀਨਾਨਗਰ ਤੋਂ ਘਰੋਟਾ ਮਾਰਗ ਦਾ ਪਹੁੰਚ ਕੇ ਕੀਤਾ ਨਿਰੀਖਣ

ਪਠਾਨਕੋਟ (ਦ ਸਟੈਲਰ ਨਿਊਜ਼)। ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵੱਲੋਂ ਡਿਪਟੀ ਕਮਿਸਨਰ ਪਠਾਨਕੋਟ ਆਦਿੱਤਿਆ ਉੱਪਲ ਅਤੇ ਹੋਰ ਪ੍ਰਸਾਸਨਿਕ ਅਧਿਕਾਰੀਆਂ ਨਾਲ ਦੀਨਾਨਗਰ ਤੋਂ ਘਰੋਟਾ ਜਾਣ ਵਾਲੇ ਮਾਰਗ ਦਾ ਅਤੇ ਘਰੋਟਾ ਨਜਦੀਕ ਖਾਲ ਤੇ ਬਣਾਏ ਦੋ ਪੁਲਾਂ ਦਾ ਵੀ ਨਿਰੀਖਣ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮਨੋਹਰ ਠਾਕੁਰ ਸੰਯੁਕਤ ਸਕੱਤਰ ਪੰਜਾਬ ਟ੍ਹੇਡਰ ਕਮਿਸਨ, ਬਲਾਕ ਪ੍ਰਧਾਨ ਪਵਨ ਕੁਮਾਰ ਫੋਜੀ, ਬਲਾਕ ਪ੍ਰਧਾਨ ਰਣਜੀਤ ਸਿੰਘ ਜੀਤਾ, ਬਲਾਕ ਪ੍ਰਧਾਨ ਬਲਜੀਤ ਸਿੰਘ ਅਤੇ ਹੋਰ ਪਾਰਟੀ ਦੇ ਕਾਰਜਕਰਤਾ ਅਤੇ ਅਧਿਕਾਰੀ ਵੀ ਹਾਜਰ ਸਨ। ਜਿਕਰਯੋਗ ਹੈ ਕਿ ਦੀਨਾਨਗਰ ਤੋਂ ਘਰੋਟਾ ਮਾਰਗ ਜੋ ਕਿ ਦਰਜਨਾਂ ਪਿੰਡਾਂ ਨੂੰ ਦੀਨਾਨਗਰ ਨਾਲ ਜੋੜਦਾ ਹੈ ਅਤੇ ਖਸਤਾ ਹਾਲਤ ਰੋਡ ਕਰਕੇ ਜਿੱਥੇ ਆਏ ਦਿਨ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਰਾਹਗੀਰਾਂ ਨੂੰ ਵੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਦੱਸਿਆ ਕਿ ਹੈਵੀ ਵਾਹਨਾਂ ਦੇ ਚਲਦਿਆਂ ਦੀਨਾਨਗਰ ਤੋਂ ਘਰੋਟਾ ਜਾਣ ਵਾਲਾ ਮਾਰਗ ਜੋ ਕਿ ਕਾਫੀ ਖਸਤਾ ਹਾਲਤ ਹੈ ਅੱਜ ਉਨ੍ਹਾਂ ਵੱਲੋਂ ਖੁਦ ਇਸ ਰੋਡ ਦੀ ਵਿਜਟ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਰੋਡ ਦਾ ਨਿਰਮਾਣ ਤਾ ਕਰਵਾਇਆ ਗਿਆ ਸੀ ਪਰ ਇਹ ਰੋਡ ਜਿਆਦਾ ਦੇਰ ਤੱਕ ਟਿਕ ਨਹੀਂ ਸਕਿਆ ਅਤੇ ਹੁਣ ਇਸ ਦੀ ਹਾਲਤ ਕਾਫੀ ਖਸਤਾ ਹੈ ਜਦਕਿ ਇਸ ਰੋਡ ਦਾ ਲਾਭ ਕਰੀਬ 50 ਪਿਡਾਂ ਨੂੰ ਹੈ। ਉਨ੍ਹਾਂ ਮੋਕੇ ਤੇ ਅਧਿਕਾਰੀਆਂ ਨੂੰ ਆਦੇਸ ਦਿੰਦਿਆਂ ਕਿਹਾ ਕਿ ਇਸ ਰੋਡ ਦੇ ਨਿਰਮਾਣ ਕਾਰਜ ਨੂੰ ਲੈ ਕੇ ਪਹਿਲੇ ਫੇਜ ਵਿੱਚ ਕੱਲ ਤੋਂ ਹੀ ਜੋ ਦੀਨਾਨਗਰ ਤੋਂ ਛੰਨੀ ਤੱਕ ਵੱਡੇ ਖੱਡੇ ਪਏ ਹੋਏ ਹਨ ਉਨ੍ਹਾਂ ਨੂੰ ਭਰਨ ਦਾ ਕੰਮ ਸੁਰੂ ਕੀਤਾ ਜਾਵੈ। ਇਸ ਮੋਕੇ ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਘਰੋਟਾ ਤੋਂ ਭੀਮਪੁਰ ਤੱਕ ਕੰਕਰੀਟ ਦੀ ਸੜਕ ਬਣਾਈ ਜਾਵੇਗੀ ਅਤੇ ਭੀਮਪੁਰ ਤੋਂ ਦੀਨਾਨਗਰ ਤੱਕ ਪ੍ਰੀਮਿਕਸ ਪਾ ਕੇ ਵਧੀਆ ਕਵਾਲਿਟੀ ਦੇ ਰੋਡ ਦਾ ਨਵਨਿਰਮਾਣ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਜਲਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਲੋਕਾਂ ਨੂੰ ਇੱਕ ਵਧੀਆ ਰੋਡ ਮਿਲ ਸਕੇ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਾਲਾ ਪਿੰਡ ਦਾ ਪੁਲ ਜੋ ਜੈਕਟਰ ਤੋਂ ਨਿਕਲ ਕੇ ਬਿਆਸ ਜਾਣ ਵਾਲੀ ਖਾਲ ਤੇ ਬਣਾਏ ਹੋਏ ਹਨ ਅਤੇ ਇਹ ਪੁਲ ਨੂੰ ਪਾਣੀ ਨਾਲ ਖਤਰਾ ਹੈ ਇਸ ਤੋਂ ਇਲਾਵਾ ਘਰੋਟਾ ਖੁਰਦ ਤੋਂ ਅਗਲੇ ਪਿੰਡਾਂ ਨੂੰ ਜਾਣ ਵਾਲਾ ਖਾਲ ਪੁਲ ਦੀ ਹਾਲਤ ਵੀ ਖਸਤਾ ਹੈ। ਇਸ ਲਈ ਉਨ੍ਹਾਂ ਵੱਲੋਂ ਪ੍ਰਸਾਸਨਿਕ ਅਧਿਕਾਰੀਆਂ ਦੇ ਨਾਲ ਮਿਲ ਕੇ ਦੋਨੋ ਪੁਲਾਂ ਦਾ ਨਿਰੀਖਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਪੁਲਾਂ ਵਿੱਚੋਂ ਇੱਕ ਪੁਲ ਜੋ ਘਰੋਟਾ ਖਾਲ ਪੁਲ ਹੈ ਉਸ ਦੀ ਪਰਪੋਜਲ ਬਣਾ ਕੇ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ ਅਤੇ ਦੂਸਰੇ ਸਾਲਾ ਪੁਲ ਦੀ ਪਰਪੋਜਲ ਵੀ ਜਲਦੀ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਖੇਤਰ ਦੇ ਲੋਕਾਂ ਨੂੰ ਵਧੀਆ ਪੁਲ ਮਿਲ ਸਕਣ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਵੱਲੋਂ ਵਿਸੇਸ ਤੋਰ ਤੇ ਪੁਲਾਂ ਦਾ ਨਿਰੀਖਣ ਕੀਤਾ ਗਿਆ ਹੈ।  ਘਰੋਟਾ ਖਾਲ ਪੁਲ ਜੋ ਕਿ ਕਮਜੋਰ ਹੈ ਅਤੇ ਇਸ ਪੁਲ ਦਾ ਪਾਣੀ ਨਾਲ ਕਾਫੀ ਨੁਕਸਾਨ ਹੋਇਆ ਹੈ ਪਹਿਲਾ ਵੀ ਦੋ ਵਾਰ ਇਸ ਪੁਲ ਦੀ ਰਿਪੋਅਰ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਸ ਸਥਾਨ ਤੇ ਸਟੀਲ ਬਿ੍ਰਜ ਬਣਾਉਂਣ ਦੀ ਯੋਜਨਾਂ ਸਰਕਾਰ ਨੂੰ ਭੇਜੀ ਗਈ ਹੈ ਇਸ ਤੋਂ ਇਲਾਵਾ ਸਾਲਾ ਪੁਲ ਦੀ ਪਰਪੋਜਲ ਵੀ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਲੋਕਾਂ ਨੂੰ ਜਲਦੀ ਨਵੇਂ ਪੁਲ ਮਿਲ ਸਕਣ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

Advertisements

LEAVE A REPLY

Please enter your comment!
Please enter your name here