Tuesday, November 3, 2026
Home Hoshiarpur ਘਰੋਂ ਟਿਊਸ਼ਨ ਪੜ੍ਹਨ ਗਏ 3 ਬੱਚੇ ਹੋਏ ਲਾਪਤਾ, ਭਾਲ ਜਾਰੀ

ਘਰੋਂ ਟਿਊਸ਼ਨ ਪੜ੍ਹਨ ਗਏ 3 ਬੱਚੇ ਹੋਏ ਲਾਪਤਾ, ਭਾਲ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਵਾਰਡ ਨੰਬਰ 27 ਵਿੱਚ ਘਰੋਂ ਟਿਊਸ਼ਨ ਪੜ੍ਹਨ ਗਏ 3 ਬੱਚਿਆਂ ਦੇ ਭੇਦਭਰੇ ਹਲਾਤਾਂ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆ ਦੀ ਪਹਿਚਾਣ ਅਮਨ, ਰੇਹਾਨ ਤੇ ਮੁਹੰਮਦ ਵਾਸੀ ਕੀਰਤੀ ਨਗਰ ਵਜੋਂ ਹੋਈ ਹੈ।

Advertisements

ਮਿਲੀ ਜਾਣਕਾਰੀ ਮੁਤਾਬਕ ਤਿੰਨੋਂ ਬੱਚੇ ਘਰੋਂ ਟਿਊਸ਼ਨ ਪੜ੍ਹਨ ਗਏ ਸਨ ਪਰ ਉਹ ਟਿਊਸ਼ਨ ਤੋਂ ਵਾਪਸ ਘਰ ਨਹੀਂ ਪਰਤੇ,  ਜਿਸ ਤੋਂ ਬਾਅਦ ਪਰਿਵਾਰਕ ਮੈਬਰਾਂ ਵੱਲੋਂ ਬੱਚਿਆਂ ਦੀ ਕਾਫ਼ੀ ਭਾਲ ਕੀਤੀ ਪਰ ਬੱਚਿਆਂ ਦਾ ਕੁੱਝ ਪਤਾ ਨਹੀਂ ਲੱਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਅਧਾਰ ਤੇ ਬੱਚਿਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here