Friday, October 30, 2026
Home hoshiarpur ਸੈਣੀ ਜਾਗਰਤੀ ਮੰਚ ਪੰਜਾਬ ਨੇ ਐਸ.ਡੀ.ਐਮ. ਪਰਮਪ੍ਰੀਤ ਸੈਣੀ ਦਾ ਕੀਤਾ ਸਨਮਾਨ

ਸੈਣੀ ਜਾਗਰਤੀ ਮੰਚ ਪੰਜਾਬ ਨੇ ਐਸ.ਡੀ.ਐਮ. ਪਰਮਪ੍ਰੀਤ ਸੈਣੀ ਦਾ ਕੀਤਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੈਣੀ ਜਾਗਰਤੀ ਮੰਚ ਪੰਜਾਬ ਨੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਦੀ ਅਗਵਾਈ ਹੇਠ ਪਰਮਪ੍ਰੀਤ ਸਿੰਘ ਸੈਣੀ (ਪੀ.ਸੀ.ਐਸ) ਐਸ.ਡੀ ਐਮ ਹੁਸ਼ਿਆਰਪੁਰ ਨੂੰ ਉਹਨਾਂ ਦੇ ਦਫਤਰ ਵਿਖੇ ਜਾ ਕੇ ਸਨਮਾਨਤ ਕੀਤਾ।

Advertisements

ਇਸ ਸਨਮਾਨ ਸਮਹਰੋਹ ਵਿੱਚ ਪ੍ਰੇਮ ਸੈਣੀ ਜਿ੍ਲਾ ਪ੍ਰਧਾਨ ਨਾਈਸ ਕੰਮਪਿਊਟਰ ਵਾਲੇ, ਹਰਿੰਦਰ ਸੈਣੀ ਬਿਟੂ, ਕਿਰਪਾਲ ਸਿੰਘ ਪਾਲੀ ਜਿਲਾ ਯੂਥ ਪ੍ਰਧਾਨ, ਮਨਜੀਤ ਸਿੰਘ ਸੈਣੀ ਪੁਲਿਸ ਵਿਭਾਗ ਅਵਤਾਰ ਸਿੰਘ ਸੈਣੀ ਪੰਪ ਵਾਲੇ, ਬਲਦੇਵ ਸਿੰਘ ਸੈਣੀ ਚਬੇਵਾਲ ਬਲਾਕ ਸੇਵਾ ਸਿੰਘ ਖਨੂਰ, ਚਮਨ ਲਾਲ ਸੈਣੀ, ਸੁਖਦੇਵ ਸਿੰਘ ਸੁੱਖਾ, ਸੂਰਤ ਸਿੰਘ ਸੈਣੀ, ਅਮੋਲਕ ਚੰਦ ਸੈਣੀ, ਲੰਬੜਦਾਰ ਪਵਨ ਸੈਣੀ, ਗੁਰਚਰਨ ਸਿੰਘ ਸੈਣੀ ਸ਼ਾਮਿਲ ਹੋਏ।

ਪ੍ਰਧਾਨ ਕੁਲਵੰਤ ਸੈਣੀ ਵਲੋ ਦਸਿਆ ਗਿਆ ਕੀ ਸੈਣੀ ਜਾਗਰਤੀ ਮੰਚ ਸਮੇਂ-ਸਮੇਂ ਸਿਰ ਸੈਣੀ ਭਵਨ ਹੁਸ਼ਿਆਰਪੁਰ ਵਿਖੇ ਜਿੱਥੇ ਬੱਚਿਆ ਦਾ ਸਨਮਾਨ ਕਰਦੇ ਰਹਿੰਦੇ ਹਨ ਜੋ ਪੜਾਈ ਅਤੇ ਖੇਡਾਂ ਵਿਚ ਮੱਲਾਂ ਮਾਰਦੇ ਹਨ, ਫ੍ਰੀ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦਾ ਵੀ ਅਯੋਜਨ ਕੀਤਾ ਜਾਂਦਾ ਹੈ। ਹੁਸ਼ਿਆਰਪੁਰ ਵਿੱਚ ਵੱਖ ਵੱਖ ਦਫਤਰਾ ਵਿੱਚ ਉੱਚੇ ਅਹੁਦੇ ਤੇ ਸੈਣੀ ਬਰਾਦਰੀ ਨਾਲ ਸਬੰਧਤ ਅਫਸਰ ਆਉਂਦੇ ਹਨ, ਉਹਨਾਂ ਦਾ ਵੀ ਸਨਮਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰਨਾਂ ਸਮਾਜਕ ਕੰਮਾਂ ਵਿਚ ਵੀ ਮੰਚ ਦੀ ਭੁਮਿਕਾ ਅਹਿਮ ਰਹਿੰਦੀ ਹੈ।

LEAVE A REPLY

Please enter your comment!
Please enter your name here