Thursday, September 17, 2026
Home Hoshiarpur ਆਪਣੀਆਂ ਹੱਕੀ ਮੰਗਾਂ ਸਬੰਧੀ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਰੋਸ ਪ੍ਰਦਰਸ਼ਨ

ਆਪਣੀਆਂ ਹੱਕੀ ਮੰਗਾਂ ਸਬੰਧੀ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਪਣੀਆਂ ਲੰਬੇ ਸਮੇਂ ਤੋਂ ਲੰਬਿਤ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਲ ਲਈ ਅੱਜ ਕਮਿਊਨਿਟੀ ਹੈਲਥ ਅਫ਼ਸਰਾਂ ਸੀ ਐਚ ਉ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਪਣੀਆਂ ਮੰਗਾਂ ਸਬੰਧੀ  ਸਿਵਲ ਸਰਜਨ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੋਕੇ ਜਿਲਾ ਪ੍ਰਧਾਨ ਸੁਨੀਲ ਤਰਗੋਤਰਾ ਕਿਹਾ ਕਿ ਆਪਣੀਆਂ ਮੰਗਾਂ ਦੇ ਹੱਲ ਲਈ ਸਰਕਾਰ ਅਤੇ ਵਿਭਾਗ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਪਰ ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਅਜੇ ਤੱਕ ਮੰਗਾਂ ਦਾ ਕੋਈ ਠੋਸ ਅਤੇ ਲਿਖਤੀ ਹੱਲ ਨਹੀਂ ਕੀਤਾ ਗਿਆ। ਸਰਕਾਰ ਅਤੇ ਵਿਭਾਗ ਦੀ ਇਸ ਲਾਰੇਬਾਜ਼ੀ ਅਤੇ ਸਮਾਂ ਟਪਾਉਣ ਵਾਲੀ ਨੀਤੀ ਕਾਰਨ ਪੰਜਾਬ ਭਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਇਸ ਮੋਕੇ ਉਹਨਾ ਨੇ ਕਿਹਾ ਕਿ CHO ਦਾ ਕੈਡਰ ਸੈਂਕਸ਼ਨ ਕਰਕੇ ਰੈਗੂਲਰ ਗ੍ਰੇਡ ਪੇ ਦੇ ਕੇ ਰੈਗੂਲਰ ਕਰਨ, ਤਨਖਾਹ ਵਿੱਚ ₹5000/- ਪ੍ਰਤੀ ਮਹੀਨਾ ਵਾਧਾ ਅਤੇ ਬਣਦਾ ਬਕਾਇਆ ਦੇਣ, ਲੋਇਲਟੀ/ਐਕਸਪੀਰੀਅੰਸ ਬੋਨਸ ਬਹਾਲ ਕਰਨ, ਇਨਸੈਂਟਿਵ ਨੂੰ ਤਨਖਾਹ ਵਿੱਚ ਮਰਜ ਕਰਨ ਅਤੇ ਇਨਸੈਂਟਿਵ ਪਰਫਾਰਮਾ ਨੂੰ ਨੁਮਾਇੰਦਿਆਂ ਨਾਲ ਹੋਈ ਸਹਿਮਤੀ ਅਨੁਸਾਰ ਸੋਧਣ ਦੀਆਂ ਮੰਗਾਂ ਲੰਬੇ ਸਮੇਂ ਤੋਂ ਸਰਕਾਰ ਅਤੇ ਵਿਭਾਗ ਦੇ ਧਿਆਨ ਵਿੱਚ ਲਿਆਂਦੀਆਂ ਜਾ ਰਹੀਆਂ ਹਨ।

Advertisements

ਇਸੇ ਕੜੀ ਤਹਿਤ 18 ਸਤੰਬਰ ਨੂੰ ਦਿੜ੍ਹਬਾ ਵਿਖੇ ਪੰਜਾਬ ਭਰ ਦੇ CHO ਵੱਲੋਂ ਰੋਸ ਧਰਨਾ ਅਤੇ ਰੈਲੀ ਕੀਤੀ ਜਾਵੇਗੀ। ਐਸੋਸੀਏਸ਼ਨ ਪੰਜਾਬ ਨੇ ਸਪਸ਼ਟ ਕੀਤਾ ਕਿ ਜੇਕਰ 18 ਸਤੰਬਰ ਦੀ ਦਿੜ੍ਹਬਾ ਰੈਲੀ ਤੋਂ ਬਾਅਦ ਵੀ ਦੀਆਂ ਮੰਗਾਂ ਦਾ ਠੋਸ ਅਤੇ ਲਿਖਤੀ ਹੱਲ ਨਹੀਂ ਕੀਤਾ ਜਾਂਦਾ, ਤਾਂ ਸੰਘਰਸ਼ ਨੂੰ ਹੋਰ ਵਿਆਪਕ ਕਰਦੇ ਹੋਏ ਸੰਗਰੂਰ ਵਿਖੇ ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੋਕੈ ਹੋਰਨਾ ਤੇ ਇਲਾਵਾ ਡਾ ਰਮਨਦੀਪ ਸਿੰਘ, ਸੁਖਦੀਪ ਕੋਰ, ਪਵਨਦੀਪ  ਕੋਰ , ਦਲਜੀਤ ਕੋਰ, ਮਨਵੀਰ ਕੋਰ, ਅਵਨਨੀਤ ਕੋਰ, ਸੁਖਵਿੰਦਰ ਕੋਰ ਸੁਖਦੀਪ ਕੋਰ, ਕਾਜਲ, ਡਾ ਕੰਚਨ, ਡਾ ਗੁਨੀਕਾ ਹਰਪ੍ਰੀਤ ਕੋਰ ਹਰਕੀਰਤ ਸਿੰਘ ਤੇ ਹੋਰ ਬਹੁਤ ਸਾਰੇ ਹਾਜਰ ਸਨ ।

LEAVE A REPLY

Please enter your comment!
Please enter your name here