
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਸ਼ਾ ਵਰਕਰ ਤੇ ਫੈਸੀਲਿਟੈਟਰ ਵਲੋ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫਤਰ ਅੱਗੇ ਰੋਸ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਦਾ ਰੱਜ ਕਿ ਪਿੱਟ ਸਿਆਪਾ ਕੀਤਾ। ਇਸ ਮੌਕੇ ਸਿਵਲ ਸਰਜਨ ਨੂੰ ਆਪਣੀਆ ਭੱਖਦੀਆ ਮੰਗਾਂ ਨੂੰ ਲੈ ਕਿ ਮੰਗ ਪੱਤਰ ਦਿੱਤਾ। ਇਸ ਮੋਕੇ ਭਰਤਰੀ ਜਥੇਬੰਦੀਆ ਵੱਲੋ ਵੀ ਸ਼ਿਰਕਤ ਕੀਤੀ। ਇਸ ਮੌਕੇ ਜਿਲ੍ਹਾ ਸਕੱਤਰ ਹਰਜਿੰਦਰ ਕੋਰ ਨੇ ਦੱਸਿਆ ਕਿ ਜਿਹੜੀਆ ਮੰਗਾ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾ ਦਾ ਸਘੰਰਸ਼ ਤੇ ਚੱਲ ਹੀ ਰਿਹਾ ਹੈ ਪਰ ਜਿਹੜੀਆ ਸਿਵਲ ਸਰਜਨ ਦੇ ਨਾਲ ਸਬੰਧਿਤ ਹਨ, ਉਹ ਵੀ ਹੱਲ ਨਹੀ ਹੋ ਰਹੀਆ। ਇਸ ਮੌਕੇ ਉਹਨਾ ਦੱਸਿਆ ਕਿ ਪੀ.ਐਚ.ਸੀ. ਟਾਂਡਾ ਬਲਾਕ ਦੀਆ ਆਸ਼ਾ ਵਰਕਰਾ ਦਾ ਮਾਰਚ ਤੋ ਲੈ ਕੇ ਹੁਣ ਤੱਕ ਦਾ ਇਨਸਨਟੀਵ ਤੇ ਜੂਨ ਮਹੀਨੇ ਤੇ ਨਾ ਹੀ ਤਨਖਾਹ ਮਿਲਣ ਕਰਨ ਆਸ਼ਾ ਵਰਕਾਰ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਇਸ ਮੌਕੇ ਉਹਨਾ ਇਹ ਵੀ ਦੱਸਿਆ ਕਿ ਤਿਲਵਰੀ ਕੇਸਾ ਦਾ ਇਨਸਨਟਿਵ, ਏਐਨਸੀ ਦਾ 100 ਰੁਪਏ ਨਾ ਮਿਲਂਣ ਬਾਰੇ, ਆਇਰਨ ਦੇ 50 ਰੁਪਏ ਨਾ ਮਿਲਣ ਬਾਰੇ, ਰਾਤ ਨੂੰ ਡਿਲਵਰੀ ਕੇਸਾ ਦੇ ਪੈਸੇ ਨਾ ਮਿਲਣ ਕਾਰਨ, ਟੀ. ਵੀ. ਦੀ ਬਿਮਾਰੀ ਦੇ ਪੈਸੇ ਨਾ ਮਿਲਣ ਕਾਰਨ, ਜੇ ਐਸ ਵੀ ਦੇ ਪੈਸੇ ਨਾ ਮਿਲਣ ਕਾਰਨ ਤੇ ਹੋਰ ਪੰਜਾਬ ਸਰਕਾਰ ਸਰਕਾਰ ਵੱਲੋ ਹੋਰ ਬਹੁਤ ਸਾਰੀਆ ਮੰਗਾ ਨਾ ਮੰਨਣ ਕਾਰਨ ਅੱਜ ਜਿਲ੍ਹੇ ਦੀਆ ਸਮੂਹ ਵਰਕਾਰ ਵੱਲੋ ਰੋਸ ਧਰਨਾ ਦਿੱਤਾ ਜਾ ਰਿਹਾ। ਜੇਕਰ ਸਰਕਾਰ ਮੰਗਾਂ ਨਹੀ ਮੰਨਦੀ ਤਾਂ ਸਘੰਰਸ਼ ਹੋਰ ਵੀ ਤੇਜ ਕਰ ਦਿੱਤਾ ਜਵੇਗਾ। ਇਸ ਮੌਕੇ ਪ੍ਰਧਾਨ ਰਾਜ ਕੁਮਾਰੀ, ਪਰਮਜੀਤ ਕੋਰ ਸ਼ੁਸ਼ਮਾ ਕੁਮਾਰੀ, ਆਰੁਣਾ ਠਾਕਰ, ਰੂਬੀ ਬਾਲਾ, ਜਸਵੀਰ ਕੋਰ, ਸ਼ੁਸੀਲ ਸ਼ਰਮਾਂ, ਮਾਸਟਰ ਦਵਿੰਦਰ ਸਿੰਘ ਕਿਸਾਨ ਯੂਨੀਅਨ, ਮਲਕੀਤ ਸਿੰਘ, ਪਰਮਿੰਦਰ ਕੋਰ ਤੇ ਹੋਰ ਵੀ ਹਾਜਰ ਸਨ ।












