
ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨਗਰ ਨਿਗਮ ਦੇ ਵਾਰਡ ਨੰ: 11 ਦੇ ਮੁਹੱਲਾ ਨਿਊ ਸਿਵਲ ਲਾਈਨ ਦੇ ਚਿਲਡ੍ਰਨ ਪਾਰਕ ਵਿਖੇ ਨਗਰ ਨਿਗਮ ਵਲੋਂ ਲਗਾਏ ਗਏ ਪੀਣ ਵਾਲੇ ਪਾਣੀ ਦੇ ਟਿਊਬਵੈਲ ਰਾਹੀਂ ਪਾਣੀ ਦੀ ਸਪਲਾਈ ਸੁਰੂ ਹੋਣ ਤੇ ਮੁੱਹਲਾ ਨਿਵਾਸੀਆਂ ਵਿੱਚ ਖੂਸ਼ੀ ਦੀ ਲਹਿਰ ਪਾਈ ਗਈ। ਉਹਨਾਂ ਨੇ ਵੱਡੀ ਗਿਣਤੀ ਵਿੱਚ ਵਾਰਡ ਨੰ: 11 ਦੇ ਕੌਂਸਲਰ ਰਣਜੀਤ ਚੌਧਰੀ ਦੀ ਅਗੁਵਾਈ ਵਿੱਚ ਇੱਕਠੇ ਹੋ ਕੇ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮੇਅਰ ਸ਼ਿਵ ਸੂਦ ਨੇ ਮੁੱਹਲਾ ਨਿਵਾਸੀਆਂ ਨੂੰ ਟਿਉਬਵੈਲ ਦਾ ਪਾਣੀ ਮਿਲਣ ਤੇ ਕੌਂਸਲਰ ਰਣਜੀਤ ਚੌਧਰੀ ਅਤੇ ਮੁੱਹਲਾ ਨਿਵਾਸੀਆਂ ਨੂੰ ਵੱਧਾਈ ਦਿੰਦਿਆਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਨਗਰ ਨਿਗਮ ਵੱਲੋਂ 20 ਨਵਂੇ ਟਿਉਬਵੈਲਾਂ ਅਤੇ 2 ਰੀ^ਬੋਰ ਕਰਨ ਸਬੰਧੀ ਟੈਂਡਰ ਲਗਾਏ ਗਏ ਸਨ ਜਿਨਾਂ ਵਿੱਚੋਂ 10 ਟਿਊਬਵੈਲ ਚਲਾ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਟਿਊਬਵੈਲਾਂ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ ਜਲਦੀ ਹੀ ਸ਼ੁਰੂ ਕਰ ਦਿੱਤੇ ਜਾਣਗੇ।

– ਮੁਹੱਲਾ ਵਾਸੀਆਂ ਨੇ ਮੇਅਰ ਸ਼ਿਵ ਸੂਦ ਦਾ ਕੀਤਾ ਧੰਨਵਾਦ
ਉਹਨਾਂ ਦੱਸਿਆ ਕਿ ਇਸ ਟਿਊਬਵੈਲ ਰਾਹੀਂ ਮੁੱਹਲਾ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ। ਨਗਰ ਨਿਗਮ ਵਲਂੋ ਗਰਮੀ ਦੇ ਮੌਸਮ ਨੂੰ ਧਿਆਣ ਵਿੱਚ ਰੱਖਦੇ ਹੋਏ ਸਾਰੇ ਵਾਰਡਾਂ ਵਿੱਚ ਪੀਣ ਵਾਲੇ ਪਾਣੀ ਦੀ ਨਿਰਵਿਘਣ ਸਪਲਾਈ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਵਰਤੋ ਸੰਯਮ ਨਾਲ ਕਰਨ।
ਇਸ ਮੌਕੇ ਤੇ ਕੌਂਸਲਰ ਨਿਪੁੱਨ ਸ਼ਰਮਾ, ਠਾਕੁਰ ਰਮੇਸ਼ ਕੁਮਾਰ, ਮਨਜਿੰਦਰ ਸਿਆਣ, ਜੇ.ਈ. ਮਕੈਨਿਕਲ ਅਸ਼ਵਨੀ ਸ਼ਰਮਾ, ਡਾ8 ਨਰਿੰਦਰ ਚੌਧਰੀ, ਰਕੇਸ਼ ਸੇਠ, ਨਿਰਮਲ ਭੋਗਲ, ਬਲਦੇਵ ਚੰਦ, ਬਾਲ ਕ੍ਰਿਸ਼ਨ, ਪ੍ਰੋ8 ਮਨੋਜ਼ ਕਪੂਰ, ਕੇਸ਼ਵ, ਅਕਸ਼ੇ ਪ੍ਰਾਸ਼ਰ, ਗੁਰਜੀਤ ਵਧਾਵਨ, ਰਵੀਕਾਂਤ, ਮੰਜੂ ਸੂਦ, ਪੂਜਾ ਵਸ਼ਿਸ਼ਟ, ਉਰਮਿਲਾ, ਪਰਮਜੀਤ ਕੌਰ, ਮਿਸੇਜ਼ ਸੁਦੇਸ਼, ਨਰਿੰਦਰ ਕੌਰ, ਬਿਮਲਾ ਦੇਵੀ, ਹਰਪ੍ਰੀਤ ਕੌਰ ਅਤੇ ਮੁੱਹਲਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।












