ਹੈਲਥ ਸੁਪਰਵਾਈਜਰ ਪ੍ਰਿਤਪਾਲ ਨੂੰ ਸਟਾਫ ਨੇ ਦਿੱਤੀ ਵਿਦਾਇਗੀ ਪਾਰਟੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। 37 ਸਾਲ ਦੀ ਸੇਵਾ ਕਰਨ ਉਪਰੰਤ ਮਲਟੀਪਰਪਜ ਹੈਲਥ ਸੁਪਰਵਾਈਜਰ ਪ੍ਰਿਤਪਾਲ ਸਿੰਘ ਦੀ ਵਿਦਾਇਗੀ ਮੋਕੇ ਦਫਤਰ ਸਿਵਲ ਸਰਜਨ ਦੇ ਸਮੂਹ ਸਟਾਫ ਵੱਲੋ ਨਿੱਘੀ ਵਿਦਾਇਗੀ ਦਿੱਤੀ ਗਈ। ਵਿਭਾਗ ਵਿੱਚ ਦਿੱਤੀਆ ਗਈਆ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਸਿਵਲ ਸਰਜਨ ਡਾ. ਰੇਨੂੰ ਸੂਦ ਨੇ ਦੱਸਿਆ ਕਿ ਉਹ ਮਿਹਨਤੀ ਇਮਨਾਦਾਰ ਅਤੇ ਆਪਣੇ ਕੰਮ ਪ੍ਰਤੀ ਸਮਰਪਿੱਤ ਰਹਣ। ਉਹਨਾਂ ਵੈਕਟਰਬੋਰਨ ਡਿਸੀਜ ਕੰਟਰੋਲ ਪ੍ਰੋਗਰਾਮ ਅਤੇ ਦਸਤ ਰੋਕੂ ਕੰਟਰੋਲ ਪ੍ਰੋਗਰਾਮ ਵਿੱਚ ਜਾਗਰੂਕਤਾ ਗਤੀਵਿਧੀਆਂ ਵਿੱਚ ਉਹਨਾਂ ਦੀ ਭੂਮਿਕਾ ਸ਼ਲਾਘਯੋਗ ਹੈ।

Advertisements

ਉਹਨਾਂ  ਰਿਟਾਇਰਮੈਟ ਤੋਂ ਬਾਅਦ ਚੰਗੀ ਸਿਹਤ ਅਤੇ ਸਮਾਜ ਪ੍ਰਤੀ ਆਪਣਾ ਯੋਗਦਾਨ ਦੇਣ ਦੀ ਆਸ ਪ੍ਰਗਟਾਈ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ.ਰਜਿੰਦਰ ਰਾਜ, ਡਾ. ਸੇਵਾ ਸਿੰਘ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਗੁਰਵਿੰਦਰ ਸ਼ਾਨੇ, ਮਨਿਸਟਰੀਅਲ ਸਟਾਫ ਦੇ ਪ੍ਰਧਾਨ ਨਵਦੀਪ ਲਾਡੀ, ਸੁਪਰਿਡੈਂਟ ਰਜਿੰਦਰ ਕੋਰ, ਸੁਖਜਿੰਦਰ ਕੋਰ, ਨਿਰਪਾਲ ਸਿੰਘ, ਸੁਮਨ ਸੇਠੀ, ਆਸ਼ਾ ਰਾਣੀ, ਮਨਦੀਪ ਕੋਰ, ਰੁਪਿੰਦਰਜੀਤ ਕੋਰ, ਪਰਮਜੀਤ ਕੋਰ,  ਸਤਪਾਲ, ਭੁਪਿੰਦਰ ਸਿੰਘ,   ਸੋਮਨਾਥ, ਵੀਰ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here