Tuesday, October 20, 2026
Home Hoshiarpur ਤਹਿਬਜ਼ਾਰੀ ਟੀਮ ਨੇ ਦੁਕਾਨਦਾਰਾਂ ਵਲੋਂ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ...

ਤਹਿਬਜ਼ਾਰੀ ਟੀਮ ਨੇ ਦੁਕਾਨਦਾਰਾਂ ਵਲੋਂ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਨੂੰ ਕਬਜੇ ਲੈ ਕੇ ਕੱਟੇ 50 ਚਲਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਬਜੇ ਵਿੱਚ ਲੈਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਇੰਸਪੈਕਟਰ ਸੰਜੀਵ ਅਰੋੜਾ ਦੀ ਅਗਵਾਈ ਹੇਠ ਤਹਿਬਜ਼ਾਰੀ ਟੀਮ ਜਿਸ ਵਿੱਚ ਸਤਨਾਮ ਸਿੰਘ, ਹਰੀਸ਼ ਅਗਰਵਾਲ, ਬਲਵਿੰਦਰ ਗਾਧੀਂ, ਨਵਦੀਪ ਸਿੰਘ, ਹਰਵਿੰਦਰ ਸਿੰਘ, ਯਤੀਸ਼ ਅੱਗਰਵਾਲ, ਮਹਿੰਦਰ ਮੰਨੀ ਅਤੇ ਪਰਦੀਪ ਕੁਮਾਰ ਸ਼ਾਮਲ ਸਨ, ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਗਊਸ਼ਾਲਾ ਬਜ਼ਾਰ, ਪੱਠਾ ਮੰਡੀ, ਸਬੰਜ਼ੀ ਮੰਡੀ, ਘੰਟਾਂ ਘਰ, ਸ਼ੈਸ਼ਨ ਚੌਂਕ, ਪ੍ਰਭਾਤ ਚੌਂਕ, ਬੱਸ ਸਟੈਂਡ, ਜਲੰਧਰ ਰੋਡ, ਉਧਮ ਸਿੰਘ ਪਾਰਕ ਅਤੇ ਦੁਸ਼ਿਹਰਾ ਗਰਾਊਂਡ ਦੇ ਆਲੇ ਦੁਆਲੇ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਨੂੰ ਕਬਜ਼ੇ ਵਿੱਚ ਲਿਆ ਅਤੇ 50 ਚਲਾਨ ਕੱਟੇ।

Advertisements

ਜਿਸ ਵਿੱਚੋ 24 ਦੁਕਾਨਾਦਾਰਾਂ ਵਲੋ ਨਗਰ ਨਿਗਮ ਦੇ ਦਫਤਰ ਵਿੱਚ ਆ ਕੇ ਬਣਦਾ ਜੁਰਮਾਨਾ ਅਦਾ ਕੀਤਾ ਗਿਆ ਅਤੇ ਬਾਕੀ ਰਹਿੰਦੇ 26 ਚਲਾਨ ਲੋਕ ਅਦਾਲਤ ਵਿੱਚ ਭੇਜੇ ਗਏ।  ਜਿਸ ਤੇ ਮਾਨਯੋਗ ਲੋਕ ਅਦਾਲਤ ਵਲੋ ਪ੍ਰਤੀ ਦੁਕਾਨਦਾਰ ਨੂੰ 1000 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਕੀਤਾ ਗਿਆ।

ਕਮਿਸ਼ਨਰ ਨਗਰ ਨਿਗਮ ਨੇ ਹੋਰ ਦੱਸਿਆ ਕਿ ਨਗਰ ਨਿਗਮ ਦੀ ਟੀਮ ਵਲੋ ਰੋਜਾਨਾ ਚੈਕਿੰਗ ਕੀਤੀ ਜਾਵੇਗੀ ਅਤੇ ਨਗਰ ਨਿਗਮ ਦੀ ਜਗਾ ਤੇ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਅਦਾਲਤ ਵਿੱਚ ਭੇਜੇ ਜਾਣਗੇਂ. ਉਹਨਾਂ ਦੁਕਾਨਦਾਰਾਂ ਨੂੰੰ ਕਿਹਾ ਕਿ ਸ਼ਹਿਰ ਵਿੱਚ ਟ੍ਰੈਫ਼ਿਕ ਸੱਮਸਿਆ ਦੇ ਹੱਲ ਲਈ ਆਪਣਾ ਯੋਗਦਾਨ ਪਾਉਣ ਅਤੇ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਨਾ ਰੱਖਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸ਼ਮ ਦੀ ਟ੍ਰੈਫਿਕ ਦੀ ਸਮੱਸਿਆ ਅਤੇ ਰੁਕਾਵਟ ਦਾ ਸਾਮਣਾ ਨਾ ਕਰਨਾ ਪਵੇ।

LEAVE A REPLY

Please enter your comment!
Please enter your name here