
ਟਾਂਡਾ ਉੜਮੁੜ (ਦ ਸਟੈਲਰ ਨਿਊਜ਼)। ਸਰਕਾਰੀ ਹਸਪਤਾਲ ਟਾਂਡਾ ਵੱਲੋ ਅੱਜ ਹਸਪਤਾਲ ਅਤੇ ਪਿੰਡ ਨੱਥੂਪੁਰ ਵਿੱਚ ਕੋਰੋਨਾ ਟੈਸਟਾਂ ਲਈ ਸੈਂਪਲਿੰਗ ਕੀਤੀ ਗਈ। ਇਸ ਦੌਰਾਨ ਅੱਜ ਫਿਰ 10 ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਮਣੇ ਆਏ ਹਨ।

ਕੋਵਿਡ ਇੰਚਾਰਜ ਡਾ. ਕੇਆਰ ਬਾਲੀ ਨੇ ਦੱਸਿਆ ਕਿ ਐੱਸ.ਐੱਮ.ਓ. ਡਾ. ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਡਾ. ਰਵੀ ਕੁਮਾਰ,ਗੁਰਜੀਤ ਸਿੰਘ, ਬਲਜੀਤ ਸਿੰਘ, ਹਰਿੰਦਰ ਸਿੰਘ, ਹਰਦੀਪ ਕੌਰ, ਬੀ.ਈ.ਈ. ਅਵਤਾਰ ਸਿੰਘ, ਮਲਕੀਤ ਸਿੰਘ, ਗੱਜਣ ਸਿੰਘ ਦੀ ਟੀਮ ਨੇ 73 ਟੈਸਟ ਕੀਤੇ ਹਨ। ਜਿਨਾਂ ਵਿੱਚੋਂ ਜਾਜਾ, ਤਲਵੰਡੀ ਡੱਡੀਆਂ, ਤਲਵੰਡੀ ਸੱਲਾ ਅਤੇ ਪੀ.ਐੱਨ.ਬੀ. ਟਾਂਡਾ ਨਾਲ ਸੰਬੰਧਿਤ 5 ਔਰਤਾਂ, ਬੇਗੋਵਾਲ, ਵਾਰਡ 5 ਟਾਂਡਾ ਨਾਲ ਸੰਬੰਧਿਤ ਦੋ ਵਿਅਕਤੀਆਂ, ਸਰਕਾਰੀ ਹਸਪਤਾਲ ਦੇ ਇਕ ਡਾਕਟਰ ਦਾ ਟੈਸਟ ਪਾਜ਼ੇਟਿਵ ਆਇਆ ਹੈ।
ਇਸੇ ਤਰਾਂ 12 ਸਤੰਬਰ ਦੀਆਂ ਰਿਪੋਰਟਾਂ ਵਿੱਚੋਂ ਅਹੀਆਪੁਰ ਅਤੇ ਜੀਆਂਨੱਥਾ ਵਾਸੀ ਦੋ ਵਿਅਕਤੀਆਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਗਿਆ।












