ਡਾ. ਹਰਬੰਸ ਕੌਰ ਨੇ ਡਿਪਟੀ ਮੈਡੀਕਲ ਕਮਿਸ਼ਨਰ ਵੱਜੋਂ ਸੰਭਾਲਿਆ ਅਹੁਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਹਸਪਤਾਲ ਵਿਖੇ ਡਾ. ਹਰਬੰਸ ਕੋਰ ਬਤੋਰ ਡਿਪਟੀ ਮੈਡੀਕਲ ਕਮਿਸ਼ਨਰ ਵਜੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਪਦ ਉਨਤੀ ਉਪਰੰਤ ਅਹੁੱਦਾ ਸੰਭਾਲਿਆ ਗਿਆ ।

Advertisements

ਇਸ ਤੋ ਪਹਿਲਾਂ ਉਹ ਪੀਐਚਸੀ ਜਲੱਵਾਲ ਵਿਖੇ ਬਤੋਰ ਮੈਡੀਕਲ ਅਫਸਰ 9 ਸਾਲ ਸੇਵਾਵਾਂ ਨਿਭਾਈਆਂ ਅਤੇ ਨਾਲ-ਨਾਲ ਸਿਵਲ ਹਸਪਤਾਲ ਦੇ ਗਾਇਨੀ ਵਿਭਾਗ ਵਿੱਚ ਵੀ ਆਪਣੀ ਸੇਵਾਵਾਂ ਦਿੰਦੇ ਰਹੇ ਹਨ। ਅਹੁੱਦਾ ਸੰਭਾਲਣ ਦੇ ਮੌਕੇ ਤੇ ਸਿਵਲ ਹਸਪਾਤਲ ਦੇ ਇੰ. ਡਾ ਜਸਵਿੰਦਰ ਸਿੰਘ ਵੱਲੋ ਉਹਨਾਂ ਦਾ ਸਵਾਗਤ ਕੀਤਾ ਗਿਆ ।

ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਡਾ ਹਸਬੰਸ ਕੋਰ ਨੇ ਦੱਸਿਆ ਕਿ ਉਹਨਾਂ ਨੂੰ ਸਿਹਤ ਵਿਭਾਗ ਵੱਲੋ ਦਿੱਤੀਆ ਗਈਆਂ ਜਿਮੇਵਾਰੀਆਂ ਸਪਰਪਿਤ ਭਾਵਨਾ ਨਾਲ ਨਿਭਾਉਣਗੇ ਅਤੇ ਸਿਹਤ ਸੰਸਥਾਵਾਂ ਦੀ ਕਾਇਆ ਕਲੱਪ ਪ੍ਰੋਗਰਾਮ , ਨਸ਼ਾ ਨਿਵਾਰਨ , ਉਟ ਸੈਟਰਾ ,  ਜਿਲੇ ਦੇ ਰੀਹੈਬ ਸੈਟਰਾਂ ਦੇ ਕੰਮ ਕਾਜ ਵਿੱਚ ਹੋਰ ਸੁਧਾਰ ਲਿਆਉਣ ਲਈ ਉਪਰਾਲੇ ਕਰਨਗੇ ।

LEAVE A REPLY

Please enter your comment!
Please enter your name here