ਜਿਲੇ ਵਿੱਚ 68 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 4999, 2 ਨੇ ਤੋੜਿਆ ਦਮ

ਹੁਸ਼ਿਆਰੁਪਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1921 ਨਵੇਂ ਸੈਂਪਲ ਲੈਣ ਨਾਲ ਅਤੇ 2037 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 68 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4999 ਹੋ ਗਈ ਹੈ ।

Advertisements

ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 121062 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 115064 ਸੈਂਪਲ ਨੈਗਟਿਵ,  ਜਦਕਿ 1488 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 179 ਹੈ । ਐਕਟਿਵ ਕੇਸਾ ਦੀ ਗਿਣਤੀ ਹੈ 514, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 4306 । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾ ਹੁਸ਼ਿਆਰਪੁਰ ਵਿੱਚ 68 ਪਾਜੇਟਿਵ ਕੇਸ ਨਵੇਂ ਹਨ ।

ਹੁਸ਼ਿਆਰਪੁਰ ਸ਼ਹਿਰ 11 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ 57 ਪਾਜੇਟਵ ਮਰੀਜ ਹਨ । ਦੋ ਮੋਤ ਹੋਈ ਹੈ 55 ਸਾਲਾ ਵਿਆਕਤੀ ਵਾਸੀ ਧੋਬੀ ਘਾਟ ਹੁਸ਼ਿਆਰਪੁਰ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਜਾਦਿਆ ਦੀ ਰਸਤੇ ਵਿੱਚ ਮੌਤ (2) 84 ਸਾਲਾ ਵਿਆਕਤੀ ਵਾਸੀ ਜਗਤਪੁਰਾ ਮੌਤ ਨਿਜੀ ਹਸਪਤਾਲ ਮੁਹਾਲੀ । ਇਹ ਦੋਨੋ ਮਰੀਜ ਕੋਰੋਨਾ ਪਾਜੇਟਿਵ ਹਨ । ਜਿਲਾ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਾਦਿਆਂ ਕਿਹਾ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । 

LEAVE A REPLY

Please enter your comment!
Please enter your name here