Sunday, October 4, 2026
Home hoshiarpur 66 ਕੇਵੀ ਸਬ ਸਟੇਸ਼ਨ ਜਨੌੜੀ ਲਾਈਨ ਦੀ ਜਰੂਰੀ ਮੁਰੰਮਤ ਕਾਰਨ 18 ਨੂੰ...

66 ਕੇਵੀ ਸਬ ਸਟੇਸ਼ਨ ਜਨੌੜੀ ਲਾਈਨ ਦੀ ਜਰੂਰੀ ਮੁਰੰਮਤ ਕਾਰਨ 18 ਨੂੰ ਬਿਜਲੀ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇੰਜੀ.ਜਸਵੰਤ ਸਿੰਘ ਐਸ.ਡੀ.ਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 18 ਅਗਸਤ, ਦਿਨ ਮੰਗਲਵਾਰ ਨੂੰ 132 ਕੇਵੀ ਚੌਹਾਲ ਸਬਸਟੇਸ਼ਨ ਤੋ ਆ ਰਹੀ 66 ਕੇਵੀ ਸਬ ਸਟੇਸ਼ਨ ਜਨੌੜੀ ਲਾਈਨ ਦੀ ਜ਼ਰੂਰੀ ਮੁਰੰਮਤ ਕਰਨ ਲਈ ਜਨੌੜੀ ਸਬ ਸਟੇਸ਼ਨ ਤੋਂ ਚਲਦੇ ਸਾਰੇ ਫੀਡਰ ਜਿਵੇਂ ਕਿ ਫੀਡਰ 11 ਕੇਵੀ ਲਾਲਪੁਰ ਯੂ.ਪੀ.ਐਸ., 11 ਕੇਵੀ ਬਸੀ ਬਜੀਦ ਕੰਢੀ ਏ.ਪੀ.,11 ਕੇਵੀ ਭਟੋਲੀਆਂ ਕੰਢੀ ਏ.ਪੀ., 11 ਕੇ ਵੀ ਢੋਲਵਾਹਾ ਕੰਡੀ ਮਿਕਸ, 11 ਕੇਵੀ ਜਨੌੜੀ-2 ਕੰਡੀ ਮਿਕਸ, 11 ਕੇ ਵੀ ਅਤਵਾਰਾਪੁਰ ਕੰਡੀ ਮਿਕਸ ਦੀ ਸਪਲਾਈ ਸਵੇਰ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਜਰੂਰੀ ਮੁਰੰਮਤ ਕਰਨ ਲਈ ਬਿਜਲੀ ਬੰਦ ਰਹੇਗੀ।

Advertisements

ਜਿਸ ਕਰਕੇ ਢੋਲਵਾਹਾ, ਰਾਮਟਟਵਾਲੀ, ਜਨੌੜੀ, ਟੱਪਾ ,ਬਹੇੜਾ, ਬਾੜੀ ਖੱਡ, ਕੂਕਾਨੇਟ ,ਦੇਹਰੀਆਂ, ਕੋਰਟ, ਪਟਿਆਲ, ਲਾਲਪੁਰ, ਰੋੜਾਂ, ਕਾਹਲਵਾਂ, ਭਟੋਲੀਆਂ  ਡੰਡੋਹ,ਅਤਵਾਰਾਪੁਰ, ਆਦਿ ਪਿੰਡਾਂ ਦੇ ਘਰਾਂ  ਦੀ, ਏ.ਪੀ.ਮੋਟਰਾਂ / ਟਿਊਬਵੈਲਾਂ ਦੀ ਅਤੇ ਫੈਕਟਰੀਆਂ ਦੀ  ਸਪਲਾਈ ਉਪਰੋਕਤ ਦਿੱਤੇ ਹੋਏ ਸਮੇਂ ਅਨੁਸਾਰ ਬੰਦ ਰਹੇਗੀ।

LEAVE A REPLY

Please enter your comment!
Please enter your name here