ਪਿੰਡ ਹਰਦੋਖਾਨਪੁਰ ਵਿਖੇ ਡਿੱਗੀ ਮਕਾਨ ਦੀ ਛੱਤ, ਸਰਕਾਰ ਤੋਂ ਮਦਦ ਦੀ ਗੁਹਾਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਲਾਗਲੇ ਪਿੰਡ ਹਰਦੋਖਾਨਪੁਰ ਵਿੱਚ ਅੱਜ ਭਾਰੀ ਮੀਂਹ ਪੈਣ ਨਾਲ ਵਿਧਵਾ ਮਨਜੀਤ ਕੌਰ ਦੇ ਘਰ ਦੀ ਛੱਤ ਡਿੱਗ ਗਈ। ਜਿਸ ਦੌਰਾਨ ਮਾਂ ਤੇ ਬੇਟੀ  ਦੀ ਜਾਨ ਬੜੀ ਮੁਸ਼ਕਿਲ ਨਾਲ ਬਚੀ। ਇਹ ਜਾਣਕਾਰੀ ਸਾਬਕਾ ਸਰਪੰਚ ਹਰਦੋਖਾਨਪੁਰ ਤੇ ਜੌਨ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ ਸੁਖਦੇਵ ਸਿੰਘ ਬਿੱਟਾ ਨੇ ਦਿੱਤੀ। ਉਹਨਾਂ ਦੱਸਿਆ ਕਿ ਮਕਾਨ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਬਹੁਤ ਵਾਰੀ ਜਿਲਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਸਬੰਧਤ ਵਿਭਾਗ ਦੇ ਕੰਨਾਂ ਤੱਕ ਜੂੰ ਤੱਕ ਨਹੀਂ ਸਰਕੀ।

Advertisements

ਜਿਸਦਾ ਨਤੀਜਾ ਇਹ ਨਿਕਲਿਆ ਕੀ ਅਜ ਭਾਰੀ ਮੀਂਹ ਪੈਣ ਨਾਲ ਘਰ ਦੀ ਛੱਤ ਡਿੱਗ ਗਈ, ਜਿਸ ਨਾਲ ਸਾਰਾ ਘਰੇਲੂ ਸਮਾਨ ਖਰਾਬ ਹੋ ਗਿਆ। ਜਾਣਕਾਰੀ ਮੁਤਾਬਕ ਮਨਜੀਤ ਕੌਰ ਸ਼ਹਿਰ ਵਿੱਚ ਘਰਾਂ ਦੇ ਕੰਮ ਕਰ ਕੇ ਆਪਣਾ ਗੁਜ਼ਾਰਾ ਕਰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਕੋਲੋ ਹੈ ਕਿ ਪ੍ਰਧਾਨਮੰਤਰੀ ਆਵਾਸ ਯੋਜਨਾ ਸਕੀਮ ਅਧੀਨ ਜਲਦੀ ਤੋ ਜਲਦੀ ਗ੍ਰਾਂਟ ਜਾਰੀ ਕਰਕੇ ਜਰੂਰਤਮੰਦਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਪੀੜਤ ਆਪਣਾ ਮਕਾਨ ਬਣਾ ਸਕਣ।

LEAVE A REPLY

Please enter your comment!
Please enter your name here